ਸਕੂਲੇ ਗਿਆ ਨਾ ਬਸਤਾ ਪਾ ਕੇ,
ਫਿਰਦੈ ਕਹੀ ਵਿੱਚ ਦਸਤਾ ਪਾ ਕੇ।
ਮਜਦੂਰੀ ਲਈ ਲੈ ਗਿਆ ਕੋਈ,
ਉਸ ਮੁੰਡੇ ਨੂੰ ਸਸਤਾ ਪਾ ਕੇ।
ਗ਼ਮ ਵੀ ਉਸਤੋਂ ਜਾਨ ਛੁਡਾਉਂਦੇ,
ਉਸ ਨੂੰ ਵੱਧ ਵਾਬਸਤਾ ਪਾ ਕੇ।
ਮੰਜ਼ਿਲ ਛੱਡ'ਤੀ ਅਫ਼ਸਰ ਵਾਲੀ,
ਮਜਦੂਰੀ ਜਿਹਾ ਰਸਤਾ ਪਾ ਕੇ।
ਪੜ੍ਹਨ ਦਾ ਸੁਪਨਾ ਛੱਡ ਗਿਆ 'ਸਾਹਿਬ',
ਘਰ ਦੀ ਹਾਲਤ ਖਸਤਾ ਪਾ ਕੇ।