ਬਥੇਰਾ ਲੜ ਲਿਆ ਹੈ
ਵੱਡਿਆਂ ਵਾਂਙ
ਆਓ ! ਹੁਣ ਬੱਚਿਆਂ ਵਾਂਙ ਲੜਨਾ
ਤੇ ਲੜਾਈ ਲੜਾਈ ਮਾਫ ਕਰਨਾ ਸਿੱਖੀਏ।
ਆਓ !
ਹੁਣ ਉਮਰ ਭਰ ਦੀਆਂ ਨਫ਼ਰਤਾਂ ਦੀ ਥਾਂ
ਨੰਨ੍ਹੇ ਮੁੰਨਿਆਂ ਤੋਂ
ਪਲ ਦੋ ਪਲ ਦੇ ਰੋਸੇ ਗਿਲੇ ਕਰਨਾ
ਰੁੱਸਣਾ ਤੇ ਮੰਨਣਾ ਸਿੱਖੀਏ
ਆਓ ! ਹੁਣ ਐਸੀ ਖੇਡ ਫਿਰ ਤੋਂ ਸ਼ੁਰੂ ਕਰਨ ਲਈ
ਦੁਬਾਰਾ ਤੋਂ ਮੜ੍ਹਿਕੀਏ
ਬੱਚਿਆਂ ਨੂੰ ਬਥੇਰਾ ਕੁਝ ਸਿਖਾ ਲਿਆ
ਆਓ ! ਹੁਣ ਬੱਚਿਆਂ ਤੋਂ ਵੀ ਕੁਝ ਸਿੱਖੀਏ।