ਬੇ-ਬੰਨ੍ਹ ਚਲਾਇਆ ਤਰਫ

ਬੇ-ਬੰਨ੍ਹ ਚਲਾਇਆ ਤਰਫ ਜ਼ਮੀਂ ਦੇ,

ਅਰਸ਼ੋਂ ਫ਼ਰਸ਼ ਟਿਕਾਇਆ ਹੂ

ਘਰ ਥੀਂ ਮਿਲਿਆ ਦੇਸ਼ ਨਿਕਾਲਾ,

ਲਿਖਿਆ ਝੋਲੀ ਪਾਇਆ ਹੂ

ਰਹੁ ਨੀ ਦੁਨੀਆਂ ਕਰ ਝੇੜਾ,

ਸਾਡਾ ਦਿਲ ਘਬਰਾਇਆ ਹੂ

ਅਸੀਂ ਪਰਦੇਸੀ ਵਤਨ ਦੁਰਾਡਾ ਬਾਹੂ,

ਦਮ-ਦਮ ਅਲਮ ਸਵਾਇਆ ਹੂ

📝 ਸੋਧ ਲਈ ਭੇਜੋ