ਬੇ-ਬੇ ਦੀ ਬੈ ਨਾ ਵੱਸ ਮੁੱਲਾਂ

ਬੇ-ਬੇ ਦੀ ਬੈ ਨਾ ਵੱਸ ਮੁੱਲਾਂ,

ਓੁਹੋ ਅਲਿਫ਼ ਸਿੱਧਾ ਖਮ ਘੱਤ ਆਇਆ

ਓਹਾ ਯਾਰ ਗਲਵਕੜੀ ਰਾਤ ਵਾਲਾ,

ਹੁਣ ਭੇਸ ਵਟਾ ਕੇ ਵਤ ਆਇਆ

ਸੋਹਣਾ ਮੀਮ ਦੀ ਚਾਦਰ ਪਹਣ ਕੇ ਜੀ,

ਕੇਹਾ ਜ਼ੁਲਫਾਂ ਦਾ ਘੁੰਘਟ ਘੱਤ ਆਇਆ

ਅਲੀਹੈਦਰ ਉਹਾ ਯਾਰ ਪਿਆਰਾ,

ਹੁਣ ਅਹਮਦ ਬਣ ਕੇ ਵੱਤ ਆਇਆ ।੫।

📝 ਸੋਧ ਲਈ ਭੇਜੋ