ਬੇ-ਬੇ ਤੇ ਪੜ੍ਹ ਕੇ ਫਾਜ਼ਿਲ

ਬੇ-ਬੇ ਤੇ ਪੜ੍ਹ ਕੇ ਫਾਜ਼ਿਲ ਹੋਏ,

ਅਲਫ਼ ਨਾ ਪੜ੍ਹਿਆ ਕਿੱਸੇ ਹੂ

ਜੈਂ ਪੜ੍ਹਿਆ ਤੈਂ ਸ਼ਹੁ ਲੱਧਾ,

ਜਾਂ ਪੜ੍ਹਿਆ ਕੁਝ ਤਿੱਸੇ ਹੂ

ਚੌਦਾਂ ਤਬਕ ਕਰਨ ਰੁਸ਼ਨਾਈ,

ਅੰਨ੍ਹਿਆਂ ਕੁਝ ਦਿੱਸੇ ਹੂ

ਬਾਝ ਵਿਸਾਲ ਅੱਲਾ ਦੇ ਬਾਹੂ,

ਸਭ ਕਹਾਣੀ ਕਿੱਸੇ ਹੂ

📝 ਸੋਧ ਲਈ ਭੇਜੋ