ਬੇ-ਭੈਣਾਂ ਆਹੋ ਵੇਖਾਂ ਕਾਈ ਗੱਲ ਕਹੇ

ਬੇ-ਭੈਣਾਂ ਆਹੋ ਵੇਖਾਂ ਕਾਈ ਗੱਲ ਕਹੇ

ਉਸ ਰੁੱਠੜੇ ਯਾਰ ਮਨਾਵਣ ਦੀ

ਉਸ ਲਬ ਨਾਲ ਹੰਸਾਵਣ ਦੀ

ਉਸ ਮੱਥੇ ਦੇ ਵਲ ਖੁਲ੍ਹਾਵਣ ਦੀ

ਉਸ ਭੜਕੀ ਭਾਹ ਬੁਝਾਵਣ ਦੀ

ਤੇ ਬਿਜਲੀ ਦੇ ਵਾਂਗ ਹਸਾਵਣ ਦੀ

ਤੇਗ ਧਰੂ ਮਿਆਨੋਂ ਠੱਗਣ(ਕੱਢਣ) ਦੀ

ਕਿਵੇਂ ਆਈ ਦੇ ਮੂੰਹੋਂ ਬਚਾਵਣ ਦੀ

ਸੁੱਤੀ ਸੇਜ ਤੇ ਮੈਂ ਮਤਵਾਲੀ ਭੀ

ਯਾਰ ਮੇਹਰ ਕੀਤੀ ਰਾਤੀਂ ਆਵਣ ਦੀ

ਯਾਰ ਵਲ ਵਲ ਸਦਿਆਂ ਨਾਮ ਕਰਮ

ਸੁਣ ਬਾਤ ਕਰੀਂ ਮਨ ਭਾਵਣ ਦੀ

ਤੇਰੇ ਭਾਗ ਸੁਹਾਗ ਜਗਾਵਣ ਦੀ

ਤੇ ਖੋਲ੍ਹ ਤਨੀ ਗਲ ਲਾਵਣ ਦੀ

ਮੈਂ ਉੱਬੜ੍ਹਵਾਹੇ ਨਚੋਕੀ ਉੱਠੀ

ਤਕਸੀਰ ਭੀ ਚਿਰ ਲਾਵਣ ਦੀ

ਹੈਦਰ ਆਖ ਉਸ ਯਾਰ ਦੇ ਬੇਲੀ ਨੂੰ,

ਕਾਈ ਗੱਲ ਕਰੇ ਬਖਸ਼ਾਵਣ ਦੀ ।੭।

📝 ਸੋਧ ਲਈ ਭੇਜੋ