ਬੇ-ਭੈਣਾਂ ਹਿੱਕਾ ਕੀਤੀ ਨਿਗਾਹ ਪਿਆਰੇ

ਬੇ-ਭੈਣਾਂ ਹਿੱਕਾ ਕੀਤੀ ਨਿਗਾਹ ਪਿਆਰੇ

ਵਤ ਮੈਂਡਾ ਦਿਲ ਸਿਕਦਾ

ਓਹਾ ਹਿੱਕਾ ਤੇਗ ਜੋ ਵਾਹੀ ਜ਼ਾਲਿਮ

ਜ਼ਖਮ ਮੈਂਡਾ ਨਿੱਤ ਚਿਕਦਾ

ਕੇਹੀ ਕਾਲੀ ਤੇ ਕੋਝੀ ਡਰਾਵਣੀਆਂ

ਤੇਗ ਬਿਜਲੀ ਵਾਂਗਰ ਨਾ ਫਿਕਦਾ

ਮੈਂਡਾ ਟੱਪ ਸੀਨੜਾ ਭਾਹ ਥੀਆ

ਦਿਲ ਦਾਣਾ ਵਾਂਗਰ ਟਿਕਦਾ

ਹਿਕਸ ਹੈਦਰ ਮਾਰੀਆਂ ਤਾਰੀਆਂ,

ਮੁਲਕ ਭੀ ਓਸੇ ਹਿੱਕ ਦਾ ।੧੦।

📝 ਸੋਧ ਲਈ ਭੇਜੋ