ਬੇ-ਭੈਣਾਂ ਮਾਰੀਆਂ ਮੈਂ ਖੁਦੀ ਯਾਰ ਦੀ ਨੇ

ਬੇ-ਭੈਣਾਂ ਮਾਰੀਆਂ ਮੈਂ ਖੁਦੀ ਯਾਰ ਦੀ ਨੇ

ਵੱਸੇ ਹਿਕ ਵੇਹੜੇ ਵਲ ਵੇਖੇ ਨਹੀਂ

ਮੈਂ ਆਰਸੀਆਂ ਹੱਥ ਯਾਰ ਦੇ

ਵੇਖੇ ਆਪ ਨੂੰ ਮੈਂ ਵਲ ਵੇਖੇ ਨਹੀਂ

ਵੇਖੇ ਅਪਣਾ ਬਾਗ ਬਹਾਰ

ਅਸਾਂ ਵਲ ਵੇਖਦਾ ਭੁੱਲ ਵਲ ਵੇਖੇ ਨਹੀਂ

ਜਿਵੇਂ ਮੁਕੀ ਅੱਖੀਂ ਦੇ ਮਾਰੇ ਦਿਲ ਵਿੱਚ

ਅੱਖੀਆਂ ਨੂੰ ਭੁੱਲ ਵਲ ਵੇਖੇ ਨਹੀਂ

ਮੈਂਡੇ ਅੰਦਰ ਬਾਹਰ ਓਹੋ ਓਹੋ

ਚਸ਼ਮ ਉਹੀ ਮੈਂ ਵਲ ਵੇਖੇ ਨਹੀਂ

ਕਿਥੋਂ ਸੁਣੀਵੇ ਕੂਕ ਆਰਸੀ ਦੀ,

ਜੇਹੜਾ ਤੇਰਾ ਨਿਗਾਹ ਝੱਲ ਵੇਖੇ ਨਹੀਂ

ਮੱਥੇ ਤੇ ਵਲ ਪਾਇਓ ਸੂ ਹੈਦਰ,

ਮੈਂ ਵਲ ਭੀ ਕਲ ਵੇਖੇ ਨਹੀਂ ।੧।

📝 ਸੋਧ ਲਈ ਭੇਜੋ