ਬੇ-ਭੈਣਾਂ ਸੋਹਣੀ ਨੂੰ ਨਹੀਂ ਸੋਹਣਾ ਨਾਜ਼

ਬੇ-ਭੈਣਾਂ ਸੋਹਣੀ ਨੂੰ ਨਹੀਂ ਸੋਹਣਾ ਨਾਜ਼

ਅਸਾਂ ਕੋਝੀਣੀਆਂ ਬਹੁਤ ਨਾਜ਼ ਨਹੀਂ

ਮਤਾਂ ਗਾਲੀਂ ਦੇ ਨਾਲ ਦਿਲਾ ਯਾਦ ਲੇਵੇ

ਗਲ ਦੀ ਜ਼ੁਲਫ ਦਰਾਜ਼ ਨਹੀਂ

ਅਸਾਂ 'ਕਾਲੂ ਬਲਾ' ਭੁੱਲ ਆਖਿਆ

ਅੱਖੀਂ ਮਸਤ ਅਲਸਤ ਨਿਆਜ਼ ਨਹੀਂ

ਉਹਨਾਂ ਲਾਲ ਲਬਾਂ ਨਾਲ ਮਿੱਸੀ ਮਿਸਵਾਕ

ਹਕੀਕਤ ਨਾਲ ਮਜਾਜ਼ ਨਹੀਂ

ਉਹ ਕੋਝੜਾ ਹਾਸਾ ਕਿਆ ਰਾਜ਼ ਨਿਹਾਨੀ

ਗਮਜ਼ੇ ਕਿਆ ਗੁਮਾਜ਼ ਨਹੀਂ

ਜੇ ਮੱਥੇ ਦਾ ਵਲ ਸ਼ੋਖ ਕਰੇ

ਉਹ ਨੈਣ ਗਰੀਬ-ਨਵਾਜ਼ ਨਹੀਂ

ਕੂਕ ਵੇ ਹੈਦਰ ਤਾਨਾ ਰੀ ਰੀ ਤਨ,

ਤੰਬੂਰੇ ਦਾ ਸਾਜ਼ ਨਹੀਂ ।੧੧।

📝 ਸੋਧ ਲਈ ਭੇਜੋ