ਬੇ-ਭਲਾ ਵੇ ਸਾਹਿਬ ਮੈਂ ਭੀ ਤੈਂਡੀਆਂ

ਬੇ-ਭਲਾ ਵੇ ਸਾਹਿਬ ਮੈਂ ਭੀ ਤੈਂਡੀਆਂ

ਹਿਕ ਤਲਵਾਰ ਦਾ ਵਾਰ ਨਹੀਂ

ਕੇਹੀ ਝੜ ਤਰਵਾਰ ਬਿਜਲੀ ਦੀ

ਸਿਰ ਖੁੰਡੀ ਐਡਾ ਅੰਧਾਰ ਨਹੀਂ

ਮੀਆਂ ਅੱਜ ਭੀ ਤੂੰ ਹੈਂ ਤੇ ਕਲ ਭੀ ਤੂੰ ਹੈਂ

ਕਿਆ ਭਾਣਾ ਵਾਰ ਨਹੀਂ

ਕੂਚੇ ਜ਼ੁਲਫ ਦੇ ਰਾਤੀਂ ਚਾਨਣ ਕਿਆ

ਗਲ ਬੰਨਾਂ ਮਾਰ ਮਾਰ ਨਹੀਂ

ਬਿਨ ਫਾਲ ਦੇ ਚੋਰ ਤੇ ਨਗ ਦੇ ਡਿੱਠਾ

ਸ਼ੋਰ ਅਤੇ ਮਾਰ ਮਾਰ ਨਹੀਂ

ਉਹ ਪਲਕਾਂ ਕੱਢ ਵੁਠਾ ਸ਼ਾਹਦ ਹੈ

ਹੋ ਅਪੁੱਠਿਆਂ ਮਾਰ ਨਹੀਂ

ਹੈਦਰ ਇਹ ਪੁੱਠੀਆਂ ਸਿਧੀਆਂ ਤੋਂ,

ਆਸ ਸਾਰ ਦੀ ਸਾਰ ਨਹੀਂ ।੨।

📝 ਸੋਧ ਲਈ ਭੇਜੋ