ਬੇ-ਭਰ ਭਰ ਰਹੀ ਸਪਾਰੇ ਇਹ

ਬੇ-ਭਰ ਭਰ ਰਹੀ ਸਪਾਰੇ ਇਹ

ਦਿਲ ਫੜੀਂ ਕੀਤੇ ਸੀਪਾਰੇ

ਹਰ ਹਰ ਪਾਰਾ ਪਾਰੇ ਵਾਂਗੂੰ

ਨਿਕਲ ਗਇਆ ਉਸ ਪਾਰੇ

ਪੜ੍ਹੀ ਕਿਤਾਬ ਹੁਸਨ ਤੇਰੇ ਦੀ

ਰਹੀ ਕੁਰਾਨ ਸੀ ਪਾਰੇ

ਨਜ਼ਰੋਂ ਅਲਿਫ਼ ਕੀਤੋ ਸੀ ਜ਼ਾਹਰ

ਬੇ ਤੇ ਸਭ ਵਿਸਾਰੇ

ਬੇ ਤੇ ਉਤੇ ਜ਼ੇਰਾਂ ਹੈਦਰ,

ਸੱਭੇ ਕੂੜ ਪਸਾਰੇ ।੧੬।

📝 ਸੋਧ ਲਈ ਭੇਜੋ