ਬੇ-ਬਿਸਮਿੱਲਾ ਇਸਮ

ਬੇ-ਬਿਸਮਿੱਲਾ ਇਸਮ ਅੱਲਾ ਦਾ,

ਇਹ ਭੀ ਗੈਹਨਾ ਭਾਰਾ ਹੂ

ਨਾਲ ਸਫਾਇਤ ਸਰਵਰ ਆਲਮ,

ਛੁਟਸੀ ਆਲਮ ਸਾਰਾ ਹੂ

ਹੱਦੋਂ ਬੇਹੱਦ ਦਰੂਦ ਨਬੀ ਨੂੰ,

ਜਿਸਦਾ ਐਡ ਪਸਾਰਾ ਹੂ

ਮੈਂ ਕੁਰਬਾਨ ਤਿਨ੍ਹਾਂ ਥੀਂ ਬਾਹੂ,

ਜਿਨ੍ਹਾਂ ਮਿਲਿਆ ਨਬੀ ਸਹਾਰਾ ਹੂ

📝 ਸੋਧ ਲਈ ਭੇਜੋ