ਬੇ–ਬ੍ਰਿਹੋ ਰਾਂਝਣ ਦੀ ਭਾਹ ਥੀਆ

ਬੇ–ਬ੍ਰਿਹੋ ਰਾਂਝਣ ਦੀ ਭਾਹ ਥੀਆ,

ਵੇਖੋ ਵਾਂਗ ਕਬਾਬ ਦੇ ਭੁੰਨੀਆਂ ਮੈਂ

ਜੰਜ ਖੇੜਿਆਂ ਦੀ ਆਣ ਖੜੀ ਹੋਈ,

ਘੱਤ ਕਪੜਾ ਮੁੱਖ ਤੇ ਰੁੰਨੀਆਂ ਮੈਂ

ਤ੍ਰਮ ਤ੍ਰਮ ਵਸਣ ਰੱਤ ਦੀਆਂ ਹੰਝੂ,

ਭੋਛਣ ਕੀਤੇ ਚੁੰਨੀਆਂ ਮੈਂ

ਹੈਦਰ ਘੋਲੀਆਂ ਯਾਰਾਂ ਉਤੋਂ,

ਇਕੇ ਰਾਫ਼ਜ਼ੀ ਹਾਂ ਨਾ ਸੁੰਨੀਆਂ ਮੈਂ ।੨।

📝 ਸੋਧ ਲਈ ਭੇਜੋ