ਬੇ-ਬੁਲਾਕ ਰੰਗੀਲ ਸੁਨਹਰੀ

ਬੇ-ਬੁਲਾਕ ਰੰਗੀਲ ਸੁਨਹਰੀ

ਲਟਕ ਰਹੀ ਮਿਰਜਾਨ ਉਤੇ

ਯਾ ਕਿਸੇ ਕਾਤਿਬ ਰਕੂਅ' ਪਾਇਆ

ਸੂਰਤ ਉਲ ਰਹਮਾਨ ਉਤੇ

ਯਾ ਸਿਆਦ ਲਗਾਈ ਫਾਹੀ

ਮੈਂ ਜੇਹੇ ਮਿਰਗ ਫੰਸਾਣ ਉਤੇ

ਪਰ ਹੈਦਰ ਰਕਮ ਕੱਤਲ ਦਾ ਸੀ ਲਿਖਿਆ,

ਆਸ਼ਿਕ ਬੇ-ਫਰਮਾਨ ਉਤੇ ।੨੦।

📝 ਸੋਧ ਲਈ ਭੇਜੋ