ਭਾਨ ਦੀ ਥੁੜ

ਜਾਮ ਨਾਲ ਟਕਰਾਕੇ ਜਾਮ ਪੀਓ,

ਸਾਰੀ ਮਹਿਫ਼ਲ ਦੀ ਮਹਿਫ਼ਲ ਮਖ਼ਦੂਰ ਕਰ ਲਉ।

ਆਈ ਫੇਰ ਇਲੈਕਸ਼ਨ ਬਹਾਰ ਆਈ,

ਦਾਮਨ ਲਾਰਿਆਂ ਨਾਲ ਭਰਪੂਰ ਕਰ ਲਉ। 

ਸਾਕੀ ਮਹਿਫ਼ਲ ਦਾ ਹੋਇਆ ਸਮਾਜਵਾਦੀ, 

ਆਖੇ ਮੈਂ ਗਰੀਬੀ ਨੂੰ ਦੂਰ ਕਰਲੋ, 

ਰਿੰਦਾਂ ਆਖਿਆ ਜ਼ਰਾ ਕੁ ਠਹਿਰ ਤੇ ਸਹੀ, 

ਪਹਿਲਾਂ ਭਾਨ ਦੀ ਥੁੜ ਤਾਂ ਦੂਰ ਕਰ ਲਉ।

📝 ਸੋਧ ਲਈ ਭੇਜੋ