ਉਦੋਂ ਵੀ ਜਿਊਂਦਾ ਜਾਗਦਾ
ਸਿਖਰ ਤਕਦੀਰ ਦੇ ਸੇਕਦਾ
ਭਗਵਾਨ ਰਿਹਾ ਸੀ ਵੇਖਦਾ
ਜਦੋਂ ਸਾਹਿਬਾਂ ਵਿਚ ਸਹੇਲੀਆਂ
(ਜਿਵੇਂ ਫੁੱਲਾਂ ਦੇ ਵਿਚ ਮਹਿਕਦਾ
ਹਿੱਕ ਸੱਜਰਾ ਫੁੱਲ ਗੁਲਾਬ ਦਾ
ਹੂਰਾਂ ਦੇ ਹੱਥ ’ਚ ਛਲਕਦਾ
ਭਰਿਆ ਹੋਇਆ ਜਾਮ ਸ਼ਰਾਬ ਦਾ)
ਸੀ ਮੌਜਾਂ ਖ਼ੁਸ਼ੀਆਂ ਮਾਣਦੀ
ਹੋਣੀ ਦੀ ਹੋਗ ਨਾ ਜਾਣਦੀ
ਉਦੋਂ ਵੀ ਜਿਊਂਦਾ ਜਾਗਦਾ
ਭਗਵਾਨ ਰਿਹਾ ਸੀ ਵੇਖਦਾ
ਸਿਖਰ ਤਕਦੀਰ ਦੇ ਸੇਕਦਾ
ਲਿਖ਼ਤਾਂ ਨੂੰ ਰਿਹਾ ਮਿਟਾਉਂਦਾ
ਜਦੋਂ ਖ਼ੂਨੀ ਹੱਥ ਲੇਖ ਦਾ
ਭਗਵਾਨ ਰਿਹਾ ਸੀ ਵੇਖਦਾ
ਜਦੋਂ ਜ਼ਹਿਰੀ ਵਾਅਵਾਂ ਘੁੱਲੀਆਂ
ਸ਼ਾਖ਼ਾਂ ਦੇ ਨਾਲੋਂ ਤੋੜ ਕੇ
ਸੰਗ ਲੈ ਗਈਆਂ ਸੁੱਕਿਆਂ ਪੱਤਰਾਂ
ਬੁੱਸੀਆਂ ਹੋਈਆਂ ਫ਼ਿਰ ਟਾਹਣੀਆਂ
ਪਈਆਂ ਰੋ ਰੋ ਕਹਿਣ ਕਹਾਣੀਆਂ
ਸੀਤਾਂ ਇਹ ਸਦੋ ਨਾ ਰਹਿਣੀਆਂ
ਉਦੋਂ ਵੀ ਜਿਊਂਦਾ ਜਾਗਦਾ
ਭਗਵਾਨ ਰਿਹਾ ਸੀ ਵੇਖਦਾ
ਸਿਖਰ ਤਕਦੀਰ ਦੇ ਸੇਕਦਾ