ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ ।
ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ ।
ਭੰਨ ਦਿੱਤੀਆਂ ਮਾਏ ਨੀ ਜ਼ਮਾਨੇ ਚੂੜੀਆਂ ।
ਲੁੱਟ ਲਿਆ ਸੀ ਮਾਏ ਨੀ, ਜ਼ਮਾਨੇ ਲਾਲ ਜੋੜਾ ਮੇਰਾ ।
ਜਦੋਂ ਪਿਆ ਸੀ ਮਾਏ ਨੀ, ਕਿ ਸੱਜਣਾ ਵਿਛੋੜਾ ਮੇਰਾ ।
ਮੇਰਾ ਵੱਸ ਕੋਈ ਨਾ ਗਿਆ, ਕਿ ਮੈਂ ਬੇਕਸੂਰ ਆਂ ।
ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ ।
ਰਹਿ ਗਈਆਂ ਨੇ ਮਾਏ ਨੀ, ਕਿ ਰੀਝਾਂ ਅਧੂਰੀਆਂ ।
ਭੰਨ....
ਮੇਰੇ ਹਾਸੇ ਮੁੱਕੇ ਨਾ, ਤੇ ਪਏ ਲਕੋਣੇ ਨੀ ।
ਜਦੋਂ ਰੱਬ ਕੋਲ ਤੁਰ ਗਏ ਸੀ, ਸੱਜਣ ਮੇਰੇ ਸੋਹਣੇ ਨੀ ।
ਮੇਰੇ ਹੱਥੀ ਪੈ ਗਈਆ, ਮਾਏ ਮਜਬੂਰੀਆਂ ।
ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ ।
ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ ।
ਭੰਨ....
ਉਹ ਹਰੀਆਂ ਪੀਲੀਆਂ ਨੀ, ਤੇ ਵਿੱਚ ਵਿੱਚ ਨੀਲੀਆਂ ।
ਸੱਜਣਾ ਦਾ ਨਾਮ ਲੈ ਕੇ, ਸੀ ਬਾਹਾਂ ਕੀਲੀਆਂ ।
ਤੇਰੇ ਹੁੰਦਿਆਂ ਮਾਏ ਨੀ, ਗਈਆਂ ਰੀਝਾਂ ਤੋੜੀਆਂ ।
ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ ।
ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ ।
ਭੰਨ....
ਉਹ ਖਾ ਕੇ ਨਸ਼ਾ ਮਰਿਆ, ਤੇ ਮੈਨੂੰ ਚਾਹ ਦਾ ਵੈਲ ਨਾ ।
ਤੂੰ ਦਿੱਤੀਆਂ ਲਾਵਾਂ ਨੀ, ਸਕੀ ਨਾ ਖੇਡ ਮਾਂ ।
ਮੈਨੂੰ ਰੰਡੀ ਕਹਿ ਬੁਲਾਉਣ, ਤੇ ਬਿਨਾ ਕਸੂਰ,ਚਿੱਟੇ ਸੂਟ ਨੂੜੀਆਂ ।
ਕਾਹਤੋਂ ਭੰਨੀਆਂ ਜ਼ਮਾਨੇ ਨੇ, ਮਾਏ ਨੀ ਮੇਰੀ ਚੂੜੀਆਂ ।
ਰਹਿ ਗਈਆਂ ਸੀ ਮਾਏ ਨੀ, ਕਿ ਰੀਝਾਂ ਅਧੂਰੀਆਂ ।
ਭੰਨ...