ਬਹਾਰ ਤੇ ਜਣ੍ਹੇ

ਬਹਾਰ ਦੀ ਰੁੱਤੇ

ਕੋਈ ਵੀ ਚਾਹੁੰਦਾ ਹੈ

ਫੁੱਲ ਸਿਰਫ਼ ਫੁੱਲ

ਜਾਂ ਮਹਿਕਦਾਰ ਪੱਤੇ ਵਰਗਲਾ ਜਾਂਦੇ ਹਨ

ਆਓ ਅਸੀਂ ਗੁਮਰਾਹ ਹੋਏ ਲੋਕ

ਸੁੱਕੇ ਸਲਵਾੜ ਦੇ ਕੁੱਪਾਂ 'ਚੋਂ

ਤੇ ਜਲੇ ਹੋਏ ਚੂੜੀ-ਸਲੋਜ਼ ਦੀ ਰਾਖ 'ਚੋਂ

ਬੇਸ਼ਰਮ ਜਿਹਾ ਗੀਤ ਢੂੰਡੀਏ

ਜਦ ਸਾਡੇ ਗੀਤ, ਪੂਰੀ ਜਹਾਲਤ ਨਾਲ ਫੁੱਲਾਂ ਨਾ' ਅੱਖ ਮੇਲਣਗੇ

ਤਾਂ ਬਾਹਰ ਦਾ ਘੁਮੰਡੀ ਸੁਹਜ

ਕੀ ਭੰਗ ਨਹੀਂ ਹੋਵੇਗਾ ?

ਪਰ ਅਜੇ ਤਾਂ ਬਹਾਰ ਕਾਤਲ ਹੈ

ਸਾਰੇ ਚਾਹੁੰਦੇ ਹਨ,

ਫੁੱਲ ਸਿਰਫ਼ ਫੁੱਲ

📝 ਸੋਧ ਲਈ ਭੇਜੋ