ਗਲਮੇ-ਪਾੜਨੇ ਤਾਂ ਮਜਨੂੰ ਬਹੁਤ ਫਿਰਦੇ, 

ਵਿਰਲੇ ਹੋਣਗੇ ਪਾੜ ਕੇ ਸੀਣ ਵਾਲੇ

ਵਾਜਾਂ ਮਾਰਦੇ ਸ਼ਹਿਰ 'ਚ ਰਿੰਦ ਫਿਰਦੇ, 

ਕਿੱਧਰ ਮਰੇ ਨੇ ਜਾਮ ਭਰੀਣ ਵਾਲੇ

ਕੁੜਤੇ ਸਣੇ ਭਾਵੇਂ ਜਿਗਰ ਸੜ ਜਾਏ, 

ਪੀਂਦੇ ਰਹਿਣਗੇ ਸਿਗਰਟਾਂ ਪੀਣ ਵਾਲੇ । 

ਕਵਿਤਾ ਭਾਵੇਂ "ਭਗਵੰਤ" ਸੁਣਾਏ ਕਿੰਨੀ, 

ਜੀਂਦੇ ਰਹਿਣਗੇ, ਫੇਰ ਵੀ ਜੀਣ ਵਾਲੇ

📝 ਸੋਧ ਲਈ ਭੇਜੋ