ਤੈਨੂੰ ਫੜਨ ਲਈ

ਮੈਂ ਕਦੇ ਏਧਰ

ਕਦੇ ਓਧਰ

ਭਟਕਦਾ ਹਾਂ

 

ਤੂੰ ਛਲ ਵਾਂਗ

ਕਦੇ ਏਧਰ

ਕਦੇ ਉਧਰ ਦਿਸਦੀ

ਅਲੋਪ ਹੋ ਜਾਂਦੀ

 

ਤੈਨੂੰ ਫੜਨ ਦੀ

ਇੱਛਾ ਵਿੱਚ ਹੀ

ਸ਼ਾਇਦ ਮੇਰੀ ਸਾਰੀ ਭਟਕਣ

ਛੁਪੀ ਹੋਈ ਹੈ

 

ਕਾਸ਼

ਮੈਨੂੰ ਫੜਨ ਦਾ ਨਹੀਂ

ਤਿਆਗਣ ਦਾ ਵਲ ਆਉਂਦਾ

ਇਸ ਤਰਾਂ ਹੀ ਸ਼ਾਇਦ

ਮੈਂ ਤੇਰੀ ਯਾਦ ਨੂੰ

ਛਲ ਪਾਉਂਦਾ....।

📝 ਸੋਧ ਲਈ ਭੇਜੋ