ਭਾਵੇਂ ਉਸਦਾ ਘਰ ਵੀ
ਮੇਰੇ ਕੋਲ ਗਵਾਂਢ ਵਿਚ ਹੀ ਹੈ
ਮੈਂ ਉਹਨੂੰ ਕਦੇ
ਰੁਕਿਆ ਨਹੀਂ ਦੇਖਿਆ
ਖੌਰੇ ਕਾਹਦਾ ਬਣਿਆ ਹੋਇਆ ਹੈ
ਹਾਂ ਸੱਚ ਰੁਕ ਜਾਣਾ
ਤਾਂ ਜ਼ਿੰਦਗੀ ਹੁੰਦੀ ਹੀ ਨਹੀਂ
ਖੂਬਸੂਰਤ ਤਾਂ ਉਸ ਨੇ ਕੀ ਹੋਣਾ
ਚੱਲ ਰੁੱਖਾਂ ਨੂੰ
ਬਰਫ਼ ਦੇ ਨਾਲ ਭਰਦਿਆਂ ਦੇਖੀਏ
ਨਾਲ਼ ਨਾਲ਼ ਕੌਫੀ ਦੇ
ਘੁੱਟਾਂ ਦੇ ਚਸਕੇ ਵੀ ਲਈਏ
ਕਾਇਨਾਤੀ ਆਨੰਦ ਆਉਂਦਾ ਹੀ ਇੰਝ
ਲਿਖਿਆ ਵੀ ਜਾਂਦਾ ਹੈ ਘੜੀਆਂ ਪਲਾਂ ਤੇ
ਸੁੱਕੀਆਂ ਲੱਕੜਾਂ ਦੇ ਟੋਟੇ
ਦੇਖ ਕਿੰਨਾ ਚਿਰ ਦੇ
ਸਕੂਨ ਵਿੱਚ ਪਏ ਹਨ ਲੇਟੇ
ਕਿਸੇ ਨੇ ਜੇ ਇੱਕ ਦਿਨ
ਅੱਗ ਦੀ ਚਿੰਗਾਰੀ ਦਿਖਾ ਦਿੱਤੀ ਇਹਨਾਂ ਨੂੰ
ਤਾਂ ਇਹਨਾਂ ਨੇ ਭਾਂਬੜ ਬਣ ਜਾਣਾ
ਜਿਵੇਂ ਮਿਹਨਤ ਨਾਵਾਂ ਨਾਲ ਮਿਲਣ ਤੇ
ਕਿਰਤ ਰੋਹਲੇ ਬਾਣ ਬਣਦੀ ਹੈ
ਮੇਰੇ ਪਮੇਰੀਅਮ ਕੁੱਤੇ ਨੂੰ ਵੀ
ਅਜੀਬ ਜੇਹੀ ਸੋਚ ਰੱਖਣੀ ਚਾਹੀਦਾ ਹੈ
ਜਿਵੇਂ ਜੰਮੀ ਹੋਈ ਝੀਲ ਦੀ ਹੈ
ਕਾਲੀ ਰਾਤ ਦੀ ਸਦੀਆਂ ਤੋਂ
ਦਰਖਤਾਂ ਦੇ ਝੁਰਮਟ ਵਿਚਕਾਰ ਚੁੱਪ ਚਾਪ ਤਾਰਿਆਂ ਨੂੰ ਉਡੀਕਦੀ
ਗਲ ਵਿਚ ਮੇਰੀਆਂ ਪਾਈਆਂ ਘੁੰਗਰੀਆਂ ਨੂੰ
ਉਹ ਖੜਕਾ ਦਿੰਦਾ ਹੈ ਕਦੇ ਕਦੇ
ਭਾਵੇਂ ਸੁੰਦਰ ਬੱਦਲ
ਰੁੱਖ਼ ਪੱਤੇ ਹਨੇਰੇ ਵਿਚ ਸੋਹਣੇ ਹਨ
ਪਰ ਮੇਰੇ ਕੋਲ ਵੀ ਤਾਂ
ਅਨੇਕਾਂ ਵਾਅਦੇ ਹਨ ਨਿਭਾਉਣ ਲਈ
ਸੌਣ ਤੋਂ ਪਹਿਲਾਂ ਲੰਮੀਆਂ ਵਾਟਾਂ ਕਰਨ ਲਈ
ਉਡਾਣਾਂ ਭਰਨ ਲਈ ਕਿੱਡਾ ਵੱਡਾ ਅਸਮਾਨ