ਭੇਦ ਮੈਨੂੰ ਇਹ ਕੋਈ ਦਸਦਾ ਨਹੀਂ।
ਦਿਲ ਮੇਰਾ ਸ਼ੀਸ਼ਾ ਸੀ ਕਿਉਂ ਟੁੱਟਿਆ ਨਹੀਂ।
ਆਈਨੇ ਮੇਰੀ ਤਰਫ਼ਦਾਰੀ 'ਚ ਹਨ,
ਫਿਰ ਵੀ ਕਿਧਰੇ ਕਿਉਂ ਮਿਰਾ ਚਿਹਰਾ ਨਹੀਂ।
ਜਿਸ ਤਰਫ਼ ਹੈ ਮੇਰੀ ਮੰਜ਼ਿਲ ਦੋਸਤਾ,
ਉਸ ਤਰਫ਼ ਜਾਂਦਾ ਕੋਈ ਰਸਤਾ ਨਹੀਂ।
ਸਾਥ ਦਿੱਤਾ ਦੂਰ ਤੱਕ ਜਿਸਨੇ ਮਿਰਾ,
ਕੌਣ ਸੀ ਉਹ ਸ਼ਖ਼ਸ ਕਿਉਂ ਪੁੱਛਿਆ ਨਹੀਂ।
ਚੁੱਪ ਰਹਿਣਾ ਹੀ ਸਿਆਣਪ ਹੈ ਮਗਰ,
ਕੁਝ ਨਾ ਕਹਿਣਾ ਵੀ 'ਸ਼ਸ਼ੀ’ ਅੱਛਾ ਨਹੀਂ।