ਭੀੜਾਂ 'ਚ ਸੰਨਾਟੇ ਸੁਣਦੇ ਇਕਲਾਪੇ ਵਿੱਚ ਸ਼ੋਰ ਪਵੇ
ਹਾਂ ਕਹਿਕੇ ਵੀ ਆਉਣ ਨਾਂ ਸੱਜਣ ਖੌਰੇ ਕੈਸਾ ਜ਼ੋਰ ਪਵੇ,
ਨਵਾਂ ਜ਼ਮਾਨਾ ਨਵੀਂ ਪਨੀਰੀ ਕੋਈ ਤੇ ਜ਼ਿੰਮੇਵਾਰ ਕਰੋ
ਅੱਜ ਵੀ ਕੋਈ ਆਖ ਮੁਹੱਬਤ ਕਿਸੇ ਵੀ ਡੰਡੀ ਤੋਰ ਲਵੇ,
ਵਗਦੀਆਂ ਲੂਆਂ 'ਚ ਹੰਝਾਂ ਦੇ ਸਾਵਣ ਵਰ੍ਹਦੇ ਪਏ
ਰੋਣੇ ਦੇ ਮੌਸਮਾਂ ਵਿੱਚ ਹੱਸਾਂ ਇਹ ਖੌਰੇ ਕੈਸੀ ਲੋਰ ਰਵੇ,
ਮੋਤੀ ਚੁਗ਼ ਲਏ ਸਭ ਗ਼ੋਤੇ ਲਾ ਦਿਲ ਦੇ ਸਮੁੰਦਰਾਂ 'ਚੋਂ
ਤੌਬਾ! ਖ਼ੌਫ ਮੌਲਾ ਦਾ ਕਰ ਉਲਟਾ ਮੈਨੂੰ ਚੋਰ ਕਹਿਵੇ,
ਉਮਰ ਕਚੈਲ਼ ਦੇ ਟੁੱਟੇ ਦਿਲ ਤੇ ਸੰਭਲੇ ਨਾਂ ਵਿਰਕਾ
ਕੋਈ ਹੋਵੇ ਜਿਹੜਾ ਲੰਘੀਆਂ ਗੁਜ਼ਰੀਆਂ ਮੋੜ ਦਵੇ।