ਭੇਤ ਖੁਲ੍ਹਦਾ ਜਾ ਰਿਹਾ

ਉਹ ਜੋ ਦਿਲ ਦਾ ਖੂਨ ਡੁਲ੍ਹਦਾ ਜਾ ਰਿਹਾ ਸੀ।

ਮੇਰਿਆਂ ਸ਼ੇਅਰਾਂ 'ਚ ਘੁਲਦਾ ਜਾ ਰਿਹਾ ਸੀ।

ਜਿੱਦਾਂ ਜਿੱਦਾਂ, ਮੈਂ ਇਕੱਲਾ ਪੈ ਰਿਹਾ ਸਾਂ,

ਜਿੰਦਗੀ ਦਾ ਭੇਤ ਖੁਲ੍ਹਦਾ ਜਾ ਰਿਹਾ ਸੀ।

ਮੰਡੀ ਅੰਦਰ ਹਰ ਬਸ਼ਰ ਦਾ ਭਾਅ ਸੀ ਆਪਣਾ,

ਮੁੱਲ ਦੇ ਉਹ ਸਾਂਵੀਂ ਤੁਲਦਾ ਜਾ ਰਿਹਾ ਸੀ।

ਤਾਜ ਉਹ ਪਹਿਨਾ ਰਿਹਾ ਸੀ ਹਾਕਮਾਂ ਨੂੰ,

ਕਿਰਤੀ ਖੁਦ ਮਿੱਟੀ 'ਚ ਰੁਲਦਾ ਜਾ ਰਿਹਾ ਸੀ।

ਗਈ ਸੀ ਦਿਲ ਦੇ ਸਾਗਰ ,ਚ ਸੁਨਾਮੀ,

ਜਜ਼ਬੇ ਦਾ ਤੂਫਾਨ ਝੁੱਲਦਾ ਜਾ ਰਿਹਾ ਸੀ।

📝 ਸੋਧ ਲਈ ਭੇਜੋ