ਭਿਸ਼ਤੋਂ ਹੇਠ ਉਤਾਰੇ ਗਏ ਆਂ

ਭਿਸ਼ਤੋਂ ਹੇਠ ਉਤਾਰੇ ਗਏ ਆਂ

ਜੀਂਦੀ ਜਾਨੇ ਮਾਰੇ ਗਏ ਆਂ

ਫੇਰ ਵੀ ਹਸਦੇ ਵਸਦੇ ਫਿਰੀਏ,

ਲੱਖਾਂ ਝੱਲ ਖ਼ਸਾਰੇ ਗਏ ਆਂ

ਇਸ਼ਕੇ ਦਾ ਇਹ ਫ਼ਾਇਦਾ ਹੋਇਆ,

ਆਪਣੇ ਆਪ ਸਵਾਰੇ ਗਏ ਆਂ

ਰੱਬਾ ਤੇਰੀ ਦੁਨੀਆਂ ਉੱਤੇ,

ਕੱਖਾਂ ਵਾਂਗ ਖਿਲਾਰੇ ਗਏ ਆਂ

ਪਲ ਪਲ ਮਰਦੇ ਰਹੇ 'ਨਿਜ਼ਾਮੀ',

ਫੇਰ ਵੀ ਕਰੀ ਗੁਜ਼ਾਰੇ ਗਏ ਆਂ

📝 ਸੋਧ ਲਈ ਭੇਜੋ