ਭਿਆਨਕ ਰਾਤ ਬੇਸ਼ਕ

ਭਿਆਨਕ ਰਾਤ ਬੇਸ਼ਕ ਸ਼ੂਕਦੀ ਕਾਲੀ ਨਜ਼ਰ ਆਏ,

ਪਰ ਇਸ ਦੇ ਨਾਲ ਹੀ, ਸਰਘੀ ਦੀ ਵੀ ਲਾਲੀ ਨਜ਼ਰ ਆਏ।

ਇਹ ਨਵੀਆਂ ਬਸਤੀਆਂ, ਇੱਟਾਂ, ਇਹ ਪੱਥਰ, ਦੂਰ ਤੱਕ ਰੇਤਾ,

ਭਲਾ ਏਥੇ ਕਿਵੇਂ, ਸਾਵਣ 'ਚ ਹਰਿਆਲੀ ਨਜ਼ਰ ਆਏ।

ਇਮਾਰਤ ਖੋਖਲੀ ਹੈ, ਚਮਕਦੇ ਰੰਗਾਂ ਦਾ ਧੋਖਾ ਹੈ,

ਬੜੀ ਵਕਤੀ ਜਿਹੀ ਹੈ, ਇਹ ਹੋ ਖੁਸ਼ਹਾਲੀ ਨਜ਼ਰ ਆਏ।

ਮੇਰੇ ਸਾਕੀ, ਮੁਹੱਬਤ ਹੈ, ਤਿਰੀ ਰਹਿਮਤ ਦਾ ਪੈਮਾਨਾ,

ਸਦਾ ਭਰਿਆ ਰਹੇ ਪਰ ਦੁਨੀਆਂ ਨੂੰ ਖਾਲੀ ਨਜ਼ਰ ਆਏ।

📝 ਸੋਧ ਲਈ ਭੇਜੋ