ਭਲਿਆ ! ਲਗੀਆਂ ਦਾ ਪੰਥ ਨਿਆਰਾ

ਭਲਿਆ ! ਲਗੀਆਂ ਦਾ ਪੰਥ ਨਿਆਰਾ ।1।

ਸਭ ਮਹਿ ਰਵਿ ਰਹਿਆ ਪ੍ਰਭੁ ਏਕੋ

ਜਹਿ ਦੇਖਉ ਤਹਿੰ ਪਿਆਰਾ ।2।

ਤੈਂ ਜੇਹਾ ਮੈਨੂੰ ਕੋਇ ਦਿਸਦਾ,

ਢੂੰਡਿ ਫਿਰੀ ਜਗ ਸਾਰਾ ।3।

ਇਕਸੁ ਨੂੰ ਦੇਖਿ ਇਕਸੁ ਵਲ ਲਗੀਆਂ,

ਜਗਮਗ ਜੋਤਿ ਅਪਾਰਾ ।4।

ਵਲੀ ਰਾਮ ਰਸ ਭਿੰਨੜਾ ਢੋਲਣ,

ਸਾਚੇ ਅਲਖ ਅਪਾਰਾ ।5।

(ਰਾਗ ਝੰਜੋਟੀ)

📝 ਸੋਧ ਲਈ ਭੇਜੋ