ਪਹਿਲੀ ਘੜੀ

ਉਹ ਮੇਰੇ ਕੋਲ ਹੀ ਤਾਂ ਖੜ੍ਹਾ ਸੀ

ਮੇਰੇ ਵੱਲ ਬਿਟ-ਬਿਟ ਝਾਕਦਾ

ਜਿਵੇਂ ਉਸਨੇ ਔਰਤ ਪਹਿਲੀ ਵਾਰ ਵੇਖੀ ਹੋਵੇ

ਮੈਨੂੰ ਵੀ ਉਸ 'ਚੋਂ

'ਪ੍ਰਥਮ ਮਰਦ’ਦਾ ਝਾਓਲਾ ਜਿਹਾ ਪਿਆ ਸੀ

ਬੱਸ ਪਲਕਾਂ ਹੀ ਝਪਕੀਆਂ ਸੀ ਮੈਂ

ਉਹ ਮੇਰੇ ਕੋਲ ਨਹੀਂ ਸੀ

ਦੂਜੀ ਘੜੀ 'ਚ ਹੀ

ਮੈਨੂੰ ਨਾਸਤਿਕ ਨੂੰ ਭੂਤਾਂ 'ਤੇ ਵਿਸ਼ਵਾਸ ਹੋ ਗਿਆ

📝 ਸੋਧ ਲਈ ਭੇਜੋ