ਭੋਰਾ ਭੋਰਾ ਮਰਦੇ ਪਏ ਆਂ

ਭੋਰਾ ਭੋਰਾ ਮਰਦੇ ਪਏ ਆਂ। 

ਜੀਵਨ ਪੂਰਾ ਕਰਦੇ ਪਏ ਆਂ।

ਡਰ ਨਹੀਂ ਲਗਦਾ ਰੱਬ ਦੇ ਕੋਲੋਂ,

ਬੰਦਿਆਂ ਕੋਲੋਂ ਡਰਦੇ ਪਏ ਆਂ।

ਦਿਲ ਦਰਿਆ ਵਿਚ ਸਧਰਾਂ ਡੁੱਬੀਆਂ, 

ਲਾਸ਼ਾਂ ਵਾਂਗੂੰ ਤਰਦੇ ਪਏ ਆਂ।

ਜੋ ਕਰਨਾ ਸੀ ਕਰ ਨਹੀਂ ਹੋਇਆ, 

ਜੋ ਨਈਂ ਕਰਨਾ, ਕਰਦੇ ਪਏ ਆਂ।

"ਅਰਸ਼ਦ" ਹੁਣ ਤੇ ਇੱਕ-ਇੱਕ ਕਰਕੇ, 

ਅਪਣੇ ਸਾਹ ਵੀ ਹਰਦੇ ਪਏ ਆਂ।

📝 ਸੋਧ ਲਈ ਭੇਜੋ