ਰਿਸ਼ਵਤਖੋਰੀ, ਬਲੈਕ ਦਾ ਭਜਨ ਕਰਦੇ, 

ਹੱਥਾਂ ਵਿੱਚ ਖੜਤਾਲਾਂ ਵੀ ਹੁੰਦੀਆਂ ਨੇ । 

ਪਹਿਲਾਂ ਮੱਚਦਾ ਸ਼ੋਰ ਸਕੈਂਡਲਾਂ ਦਾ, 

ਫੇਰ ਝੱਟ ਪੜਤਾਲਾਂ ਵੀ ਹੁੰਦੀਆਂ ਨੇ। 

ਕਾਮੇ ਕਰਨ ਅੱਜ ਕੰਮ ਮੁਜ਼ਾਹਰਿਆਂ ਦਾ, 

ਹੱਥਾਂ ਵਿੱਚ ਮਿਸਾਲਾਂ ਵੀ ਹੁੰਦੀਆਂ ਨੇ। 

ਅਮਨ ਸ਼ਾਂਤੀ ਤੇ ਲੋਕਰਾਜ ਕਹਿੰਦੇ, 

ਤੋੜ ਫੋੜ ਹੜਤਾਲਾਂ ਵੀ ਹੁੰਦੀਆਂ ਨੇ।

📝 ਸੋਧ ਲਈ ਭੇਜੋ