ਮੋਬਾਈਲ ਮੇਰੇ ਵਿਚ
ਬਲੈਕ ਲਿਸਟ ਦੇ ਨਾਂ ਦਾ ਹੈ
ਇੱਕ ਸੌਫ਼ਵੇਅਰ
ਜਿਸਦਾ ਫੋਨ ਨਾ ਸੁਣਨਾ ਹੋਵੇ
ਉਸ ਦਾ ਨੰਬਰ ਭਰ ਦੇਵੋ
ਆਪਣੇ ਆਪ ਮੋਬਾਈਲ ਇਹ
ਅਣਚਾਹੇ ਬੰਦਿਆਂ ਦਾ ਨੰਬਰ
ਮੋੜ ਹੈ ਦਿੰਦਾ
ਪੱਕਾ ਰਿਸ਼ਤਾ ਤੋੜ ਹੈ ਦਿੰਦਾ
ਇੱਕ ਦਿਨ ਵਿਹਲੇ ਬੈਠਿਆਂ ਬੈਠਿਆਂ
ਮੋਬਾਈਲ ਫੋਨ ਨਾਲ
ਚੁਹਲਾਂ ਕਰਦਾ
ਨਵਾਂ ਜਾਣਨ ਦੀ ਕੋਸ਼ਿਸ਼ ਕਰਦਾ
ਬਲੈਕ ਲਿਸਟ ਵਿਚ
ਜਾ ਵੜਿਆ ਮੈਂ
ਵੇਖਣ ਲੱਗਿਆ
ਕਿਹੜੇ ਕਿਹੜੇ
ਕੀਹਦੇ ਕੀਹਦੇ
ਨੰਬਰ ਬਲੈਕ ਲਿਸਟ ਵਿੱਚ ਆਏ
ਪੱਕੇ ਰਿਸ਼ਤੇ ਨਿਭ ਨਾ ਪਾਏ
ਤੜਫ਼ ਉੱਠਿਆ
ਪਰ ਵੇਂਹਦੇ ਸਾਰ
ਕਿ ਸਾਰੇ ਨੰਬਰ
ਮਨ ਦੇ
ਸਭ ਤੋਂ ਵੱਧ ਸਨ ਨੇੜੇ
ਕਦੇ ਸਨ
ਅਤਿ ਦੇ ਪਿਆਰੇ ਜਿਹੜੇ
ਪਤਾ ਨਹੀਂ
ਕੀ ਹੋਏ ਝੇੜੇ
ਬਲੈਕ ਲਿਸਟ ਵਿੱਚ
ਤੁਰ ਗਏ ਸਭ
ਅੱਖਾਂ ਵਿੱਚੋਂ ਖੁਰ ਗਏ ਸਭ
ਫੋਨ ਮੇਰੇ ਦੇ ਅੰਦਰ
ਇੱਕ ਬਲੈਕ ਲਿਸਟ ਹੈ।