ਇਸ ਬੋਹੜ ਦੇ ਬੂਟੇ ਦੀ
ਘਣ ਛਾਂ ਅਸਾਂ ਮਾਣੀ ਹੈ
ਇਨ੍ਹਾਂ ਸਾਵੇ ਪੱਤਿਆਂ ਦੀ
ਦਿਲਚਸਪ ਕਹਾਣੀ ਹੈ
ਇਨ੍ਹਾਂ ਖਿੜਖਿੜ ਹਾਸਿਆਂ ਦੀ
ਬੇਬਾਕ ਰਵਾਨੀ ਹੈ
ਕਿਤੇ ਬਸੰਤ ਬਹਾਰਾਂ ਦੀ
ਕਿਤੇ ਵਿਛੜੀਆਂ ਡਾਰਾਂ ਦੀ
ਇਨ੍ਹਾਂ ਖੜਖੜ ਪੱਤਿਆਂ ਦੀ
ਆਵਾਜ਼ ਸੁਹਾਨੀ ਹੈ
ਓਹ ਰੌਣਕ ਵੀਰਾਂ ਦੀ
ਓਹ ਗੁਣੀ ਗਹੀਰਾਂ ਦੀ
ਮਾਵਾਂ ਦੇ ਲੰਗਰਾਂ ਦੀ
ਘਰ ਬੰਨ੍ਹੇ ਡੰਗਰਾਂ ਦੀ
ਫੁੱਲ, ਪੰਛੀ, ਬੂਟਿਆਂ ਦੀ
ਉਨ੍ਹਾਂ ਪੀਘਾਂ ਝੂਟਿਆਂ ਦੀ
ਤਾਂਘਾਂ ਦੀ ਆਸਾਂ ਦੀ
ਮਹਿਕੇ ਸਵਾਸਾਂ ਦੀ
ਜੀਣੇ ਦੀ ਨਿਸ਼ਾਨੀ ਹੈ
ਓਹ ਵੇਲਾ ਚਲਾ ਗਿਆ
ਆਹ ਵੀ ਤਾਂ ਸੁਹਣਾ ਹੈ
ਉਮਰਾਂ ਦਾ ਤਕਾਜ਼ਾ ਹੈ
ਹੋਣਾ ਜੋ, ਹੋਣਾ ਹੈ
ਨੱਚ ਟੱਪ ਕੇ ਜੀ ਲਈਏ
ਕਾਹਦਾ ਰੋਣਾ ਧੋਣਾ ਹੈ
‘ਉੱਪਲ’ ਰਜ਼ਾ ’ਚ ਰਾਜ਼ੀ ਹੈ
ਉਸ ਜਿੱਤ ਲਈ ਬਾਜ਼ੀ ਹੈ।