ਬੋਲ ਹਿਮਾਲੇ ਪੁੱਤਰੀ

ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆ 

ਖੇਡ ਕੇ ਕੰਢੇ ਤੇਰੇ ਗੋਬਿੰਦ ਮੌਜਾਂ ਮਾਣੀਆਂ

ਸੁਣਾ ਮੈਨੂੰ ਕਹਾਣੀ ਹਿਮਾਲੇ ਪੁੱਤਰੀ 

ਕਿਸ ਤਰ੍ਹਾਂ ਤੇਰੇ ਕਿਨਾਰੇ ਫ਼ੌਜ ਉਹਦੀ ਉਤਰੀ 

ਕਿਸ ਤਰ੍ਹਾਂ ਮੁੰਡਿਆਂ ਦੀਆਂ ਬੰਨ੍ਹ ਬੰਨ੍ਹ ਕੇ ਫਿਰਿਆ ਢਾਣੀਆਂ 

ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆਂ

ਸੁੱਟ ਕੇ ਸੋਨੇ ਦਿਆਂ ਕੜਿਆਂ ਨੂੰ ਲੋਹਾ ਪਿਆਰਿਆ 

ਯੋਧਿਆਂ ਦਾ ਵੇਸ ਜਿਨ੍ਹੇ ਬਚਪਨੇ ਵਿਚ ਧਾਰਿਆ 

ਬਖ਼ਸ਼ਿਸ਼ਾਂ ਗੋਬਿੰਦ ਦੀਆਂ ਸਾਂਭੀਆਂ ਨਹੀਂ ਜਾਣੀਆਂ 

ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆਂ

ਮਾਰ ਕੇ ਕਿੱਦਾਂ ਗੁਲੇਲੇ ਮਟਕੀਆਂ ਨੂੰ ਤੋੜਿਆ 

ਕਿਸ ਤਰ੍ਹਾਂ ਸੰਸਾਰ ਦੇ ਟੁੱਟੇ ਦਿਲਾਂ ਨੂੰ ਜੋੜਿਆ 

ਕਿਸ ਤਰ੍ਹਾਂ ਸੁਲਝਾ ਗਿਆ ਸੀ ਉਲਝੀਆਂ ਉਹ ਤਾਣੀਆਂ 

ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆਂ

ਤੋਤਲੀ ਬੋਲੀ 'ਚੋਂ ਕਿੱਦਾਂ ਬੋਲਦੀ ਸੀ ਤੋਤਲਾ 

ਭੁੱਲ ਜਾਂਦੀ ਕੂਕਣਾ ਉਸ ਦੇ ਸੀ ਅੱਗੇ ਕੋਕਲਾ 

ਕਿਸ ਤਰ੍ਹਾਂ ਨਾਨਕ ਦੀਆਂ ਪੜ੍ਹਦਾ ਸੀ ਪੰਜੇ ਬਾਣੀਆਂ 

ਹਰੇ ਨ੍ਹਾਈਆਂ ਹਰੇ ਧੋਈਆਂ ਹਰੇ ਠੰਡਿਆ ਪਾਣੀਆਂ 

ਬਖਸ਼ਿਸ਼ਾਂ ਗੋਬਿੰਦ ਦੀਆਂ ਸਾਂਭੀਆਂ ਨਹੀਂ ਜਾਣੀਆਂ

📝 ਸੋਧ ਲਈ ਭੇਜੋ