ਬੋਲ ਜਵਾਨ

ਭਾਈ ਭਾਈ ਸਭ ਇਨਸਾਨ

ਸਾਰੇ ਇਕ ਮਿੱਟੀ ਦੇ ਜਾਏ

ਆਪਣੇ ਕੌਣ ਤੇ ਕੌਣ ਪਰਾਏ ?

ਸਾਰੇ ਧਰਤੀ ਦੀ ਸੰਤਾਨ

ਬੋਲ ਜਵਾਨ

ਭਾਈ ਭਾਈ ਸਭ ਇਨਸਾਨ

ਸਾਂਝੇ ਸੂਰਜ ਚੰਨ ਸਤਾਰੇ

ਸਭ ਤੇ ਚਮਕਣ ਪਿਆਰੇ ਪਿਆਰੇ

ਸਾਂਝੀ ਧਰਤੀ ਤੇ ਅਸਮਾਨ

ਬੋਲ ਜਵਾਨ

ਭਾਈ ਭਾਈ ਸਭ ਇਨਸਾਨ

ਮੁੜ ਕਿਉਂ ਰਲ ਮਿਲ ਚੋਰ ਲੁਟੇਰੇ

ਬਣ ਬਣ ਆਪਣੇ ਆਪ ਵਡੇਰੇ

ਦੂਜਿਆਂ ਤੇ ਪਏ ਕਾਠੀ ਪਾਣ ?

ਬੋਲ ਜਵਾਨ-

ਭਾਈ ਭਾਈ ਸਭ ਇਨਸਾਨ

📝 ਸੋਧ ਲਈ ਭੇਜੋ