ਬਦਲ ਜਾਣ ਕੈਲੰਡਰ ਪਰ ਕੰਧਾਂ ਉਹੀ,

ਵਕਤ ਰੁੱਕੇ  ਨਾ , ਲਾ ਲਾ ਜੋਰ ਥੱਕੇ

ਕੱਟ ਲੈਂਦੇ ਨੇ ਪੈਂਡੇ ਜਿੰਦਗੀ ਦੇ ,

ਗਲ਼ ਪੈਣ ਹਾਰ ਜਾਂ ਫਿਰ ਪੈਣ ਧੱਕੇ

ਮਾਰ ਚੁੱਭੀਆਂ ਗੰਗਾ ‘ਚ  ਪਾਪ ਧੋਂਦੇ ,

ਜਰਾ ਮਿਟੇ ਨਾ ਲੱਗੇ ਜੋ ਦਾਗ਼ ਮੱਥੇ

ਬਦਲ ਜਾਏਗੀ ਤਕਦੀਰ ਇੱਕ ਦਿਨ ,

ਕਰ ਕਰ ਉਸ ਪਲ ਦਾ ਇੰਤਜਾਰ ਥੱਕੇ

ਮਸੀਹਾ ਬਹੁੜਦਾ ਕਿਉਂ ਨਹੀਂ ਆਖਿਰ ,

ਕਰਕੇ ਸੋਚ ਵਿਚਾਰ ਨੇ ਬਹੁਤ ਅੱਕੇ

ਯਾਰੀ ਪੱਕੀ ਹੈ ਚੰਨ ਤੇ ਤਾਰਿਆਂ ਦੀ ,

ਜਿਉਂ ਮੱਥੇ ਤੇ ਲਿਖੇ ਨੇ ਭਾਗ ਪੱਕੇ

ਕਰਮ ਆਪਣੇ ਦੀ ਬੜੀ ਹੈ ਪੰਡ ਭਾਰੀ, 

ਕੌਣ ਕਿਸੇ ਦੇ ਹਿੱਸੇ ਦਾ ਭਾਰ ਚੱਕੇ

ਸ਼ਮੀ ਰਹੇ ਬੇਚੈਨ ਤੇ ਫ਼ਿਰੇ ਭੌਂਦਾ,

ਨਿੱਤ ਯਾਰ ਦੀ ਗਲੀ ‘ਚ ਧੂੜ ਫੱਕੇ। 

📝 ਸੋਧ ਲਈ ਭੇਜੋ