ਚਾਹ ਦਾ ਬੜਾ ਚਾਅ ਜਿਹਾ ਹੁੰਦਾ

ਚਾਹ ਦਾ ਬੜਾ ਚਾਅ ਜਿਹਾ ਹੁੰਦਾ

ਬਿਨ ਪੀਤੇ ਨਹੀਂ ਜਾ ਜਿਹਾ ਹੁੰਦਾ,

ਸੁਬਹ, ਦੁਪੈਹਰੇ, ਸ਼ਾਮੀ ਬਣਦੀ

ਪਰ ਪੱਕਾ ਨਹੀਂ ਵਸਾਹ ਜਿਹਾ ਹੁੰਦਾ,

ਚਾਹ ਸਾਡੀ ਤਾਂ ਕਾਲੀ ਸੋਹਣੀ

ਦੁੱਧ ਦਾ ਤਾਂ ਬਸ ਨਾਂ ਜਿਹਾ ਹੁੰਦਾ,

ਚਾਹ ਦੇ ਬੜੇ ਨੇ ਲੋਕ ਦੀਵਾਨੇ

ਬੁੱਲ੍ਹਾਂ ਤੋਂ ਕੱਪ ਨਹੀਂ ਲਾ ਜਿਹਾ ਹੁੰਦਾ,

ਜਿਹੜਾ ਸਾਨੂੰ ਚਾਹ ਨਹੀਂ ਪੁੱਛਦਾ

ਉਸਦੇ ਘਰ ਨਹੀਂ ਜਾ ਜਿਹਾ ਹੁੰਦਾ,

ਐਸੀ ਚਾਹ ਤੋਂ ਓਦਾਂ ਹੀ ਚੰਗਾ

ਜਿਸ ਨਹੀਂ ਕੋਈ ਚਾਅ ਜਿਹਾ ਹੁੰਦਾ,

ਗਰਮੀ ਜਿੰਨ੍ਹੀ ਮਰਜ਼ੀ ਹੋਵੇ

ਚਾਹ ਦਾ ਬੜਾ ਸ਼ੁਦਾਅ ਜਿਹਾ ਹੁੰਦਾ,

ਜਿਹੜਾ ਬੰਦਾ ਚਾਹ ਨਹੀਂ ਪੀਂਦਾ

ਉਹਦਾ ਤਾਂ ਐਵੇਂ ਨਾਂ ਜਿਹਾ ਹੁੰਦਾ

📝 ਸੋਧ ਲਈ ਭੇਜੋ