ਚਲ ਸ਼ੀਸ਼ ਮਹਿਲ ਦੇ ਉਹਲੇ ਇਕ ਤੈਨੂੰ ਗਲ ਪੁਛਣੀ
ਅਲਮਸਤ ਵਾਲਾ ਤੈਨੂੰ ਭੁਲ ਗਿਆ ਚੇਤਾ, ਤੋੜ ਦਿਤਾ ਕਿਉਂ ਕੌਲ ਪੁਛੇਤਾ
ਹੁਣ ਕਿਉਂ ਤੇਰੀ ਜਿੰਦ ਡੋਲੇ ਇਕ ਤੈਨੂੰ ਗਲ ਪੁਛਣੀ
ਜਦੋਂ ਅਲਸਤ ਖ਼ੁਦਾ ਫਰਮਾਯਾ, ਕਾਲੋ ਬਿਲਾ ਤਾਈਂ ਆਖ ਸੁਣਾਯਾ
ਹੁਣ ਜੋ ਬੋਲੇ ਸੋ ਖੋਲੇ ਇਕ ਤੈਨੂੰ ਗਲ ਪੁਛਣੀ
ਓਥੋਂ ਆਈ ਤੂ ਵਹਿਦਾ ਕਰਕੇ, ਆਹ ਦੇਖ ਲੈ ਚਿਠੀ ਪੜ੍ਹਕੇ
ਹੁਣ ਚੜ੍ਹ ਜਾ ਅਜਲ ਦੇ ਡੋਲੇ, ਇਕ ਤੈਨੂੰ ਗਲ ਪੁਛਣੀ
ਹਸ਼ਮਤ ਸ਼ਾਹ ਤੂ ਛਡ ਦੇ ਤਰਲਾ, ਸਜਦਾ ਮੁਰਸ਼ਦ ਨੂੰ ਉਠ ਕਰ ਲਾ
ਕਦੇ ਨਾ ਖਾਵੇਂ ਹਚਕੋਲੇ ਇਕ ਤੈਨੂੰ ਗਲ ਪੁਛਣੀ
ਇਸ ਜ਼ਿੰਦਗੀ ਦਾ ਕੀ ਭਰਵਾਸਾ, ਟੁਟ ਜਾਊ ਇਕ ਦਿਨ ਉਸਦਾ ਕਾਸਾ
ਜਿੰਦ ਅੜ ਜਾਊ ਵਾਂਗ ਮਾਮੋਲੇ, ਇਕ ਤੈਨੂੰ ਗਲ ਪੁਛਣੀ