ਹੁਣ ਵੀ ਦੱਸਦੇ ਰਹਿ ਗਈ ਕੋਈ ਬਾਕੀ ਆ॥
ਅਜੇ ਵੀ ਕਰਦੈਂ ਅਸਾਂ ਦੇ ਨਾਲ ਚਲਾਕੀ ਆ॥
ਜਦੋ ਲੋੜ ਸੀ ਢੁਕ ਢੁਕ ਕੋਲੇ ਬਹਿੰਦਾ ਸੈਂ...
ਮਤਲਬ ਕੱਡਕੇ ਮਾਰ ਗਿਊ ਝੱਟ ਪਲਾਕੀ ਆ॥
ਜੋ ਕਹਿੰਦਾ ਸੈਂ ਦੀਦ ਨੂੰ ਅੱਖੀਆਂ ਤਰਸ ਗਈਆਂ,
ਕਿਉਂ ਬੇਕਦਰਾ ਉਹ ਬੰਦ ਹੋ ਗਈ ਤਾਕੀ ਆ॥
ਪੱਥਰ ਦਿਲ ਹੀ ਬਣ ਗਿਊ ਦੀਦੇ ਫੱਟ ਨਈ,
ਕਦੇ ਫੱਟਾਂ ਤੇ ਬੰਨ੍ਹਦਾ ਰਿਹਾ ਤੂੰ ਟਾਕੀ ਆ॥