ਚੱਲ ਦਿਲਾ ਕੁਝ ਬੋਲ ਤੇ ਸਹੀ

ਚੱਲ ਦਿਲਾ ਕੁਝ ਬੋਲ ਤੇ ਸਹੀ 

ਦਿਲ ਦੀ ਕੁੰਡੀ ਖੋਲ ਤੇ ਸਹੀ

ਇਸ ਤਨ ਨੂੰ ਸਮਜਾਵਾਂ ਕਿਵੇਂ

ਮੱਥੇ ਤਿਲਕ ਲਗਾਵਾਂ ਕਿਵੇਂ

ਆਪਣਾ ਆਪ ਫਰੋਲ ਤੇ ਸਹੀ

ਦਿਲ ਦੀ ਕੁੰਡੀ ਖੋਲ ਤੇ ਸਹੀ

ਤੀਰਥ ਜਾ ਜਾ ਥੱਕ ਗਏ

ਪੋਥੀਆ ਪੜ ਪੜ ਅੱਕ ਗਏ

ਕੋਈ ਇਸ਼ਕ ਦੀ ਬਾਣੀ ਬੋਲ ਤੇ ਸਹੀ

ਦਿਲ ਦੀ ਕੁੰਡੀ ਖੋਲ ਤੇ ਸਹੀ

ਪਾਪ ਧੋਣ ਨੂੰ ਜੀ ਕਰਦਾ ਹੈ

ਮਰ ਕੇ ਜਿਉਣ ਨੂੰ ਜੀ ਕਰਦਾ ਹੈ

ਕਦੇ ਤਾਂ ਅੰਮ੍ਰਿਤ ਟੋਹਲ ਤੇ ਸਹੀ

ਦਿਲ ਦੀ ਕੁੰਡੀ ਖੋਲ ਤੇ ਸਹੀ

"ਵਿਰਦੀ" ਮੈ ਮੈ ਕਰਦਾ ਰਹਿਣਾ

ਐਵੇਂ ਜੈ ਜੈ ਕਰਦਾ ਰਹਿਣਾ 

ਕਦੀ ਤਾਂ ਤੂੰ ਤੂੰ ਬੋਲ ਤੇ ਸਹੀ

ਦਿਲ ਦੀ ਕੁੰਡੀ ਖੋਲ ਤੇ ਸਹੀ !!

📝 ਸੋਧ ਲਈ ਭੇਜੋ