ਚੱਲ ਮਿਰੇ ਨਾਲ

ਇੱਕ ਦਿਨ ਉਹ ਮੈਨੂੰ ਆਖਦੀ

ਚੱਲ ਮਿਰੇ ਨਾਲ

ਤੁਰਿਆ ਮੇਰੇ ਪਿੱਛੇ ਪਿੱਛੇ

ਮੈਂ ਤੁਰ ਪਿਆ

ਤੇ ਪੁੱਛਿਆ ਹੋਰ ਕਿੰਨਾ ਕੁ ਅਗਾਂਹ?

ਬੱਸ ਤੁਰਿਆ ਹੀ

ਮੈਂ ਤੁਰਦਾ ਰਿਹਾ ਨਾਲ ਨਾਲ

ਫੇਰ ਪੁੱਛਿਆ ਕਿੰਨਾ ਕੁ ਹੋਰ ਰਾਹ?

ਓਹ ਆਖਦੀ

ਜਿੰਨੀ ਦੇਰ ਵਗਦੇ ਨੇ ਸਾਹ

ਬੱਸ ਓਨਾ ਕੁ ਅਗਾਂਹ !!

📝 ਸੋਧ ਲਈ ਭੇਜੋ