ਚੱਲ ਰਹੀ ਹੈ ਜ਼ਿੰਦਗੀ

ਏਦਾਂ, ਓਦਾਂ, ਜ਼ਿਦਾਂ, ਕਿੱਦਾਂ।

 ਛੱਲ ਰਹੀ ਹੈ ਜ਼ਿੰਦਗੀ।

 ਮਾੜੀ, ਧਾੜੀ, ਚੰਗੀ, ਮੰਦੀ।

 ਚੱਲ ਰਹੀ ਹੈ ਜ਼ਿੰਦਗੀ।

 ਘੜੀਆਂ, ਰੁੱਤਾਂ, ਪਹਿਰਾਂ, ਵਾਰਾਂ।

 ਘੱਲ ਰਹੀ ਹੈ ਜ਼ਿੰਦਗੀ।

 ਪਲ-ਪਲ ਕਰਕੇ, ਤੁਬਕੇ ਵਾਂਗਰ।

 ਘਟ ਰਹੀ ਹੈ ਜ਼ਿੰਦਗੀ।

 ਸਭ ਮੁਸਫ਼ਰ ਖੜ੍ਹੇ ਨੇ।

 ਨਿੱਤ ਮੁਸਾਫ਼ਰਖ਼ਾਨੇ ਕਿ।

 ਮੌਤ-ਗੱਡੀ ਜਦ ਤੱਕ ਨਹੀਂ ਆਉਂਦੀ।

 ਮਾਣ ਲੈਣ ਉਹ ਜ਼ਿੰਦਗੀ।

 ਸੁਣੋ ਪਪੀਹੇ ਜਪਦਾ ਨਾਮ।

 ਨਿੱਤ ਉਸ ਸਿਰਜਣਹਾਰੇ ਦਾ।

 ਜੋ ਆਵੇ ਤੁਬਕਾ ਸਿਰ ਪਾਵੇ।

 ਫੇਰ ਆਪ ਚਲਾਵੇ ਜ਼ਿੰਦਗੀ।

 ਨਿੱਤ ਸੁਨੇਹੇ ਮੌਤ ਦੇ ਆਵਣ

 ਸੱਚੇ ਪਹਿਰੇਦਾਰ ਪਤਾ ਸਭ।

 ਤੂੰ ਨਹੀਂ ਮਰਦੀ ਰੋਜ਼ ਕੰਨ ਕਹਿ।

 ਭਰਮਾ ਜਾਂਦੀ ਪਰ ਜ਼ਿੰਦਗੀ।

 ਦੁਲਹਨ ਵਾਂਗੂੰ ਤੂੰ ਸੁਹਣੀ।

 ਕਦਰ ਨਹੀਂ ਕਰਦੇ ਲੋਕ ਤੇਰੀ।

 ਨਿੱਤ ਭਰਮਾ ਕੇ ਹਰ ਕਿਸੇ।

 ਜਿਵਾ ਜਾਂਦੀ ਹੈ ਜ਼ਿੰਦਗੀ।

 ਸਰਬ ਰੋਜ਼ਾਨਾ ਲਾ ਕਲ਼ਾਵੇ।

 ਪਿਆਰ ਕਰ ਮੁਸਕਰਾ ਕੇ ਤੇ।

 ਸ਼ਰਮੀਲੀ ਜਿਹੀ ਅਦਾ ਨੂੰ ਸੁੱਟ।

 ਆਸ਼ਕ ਵਾਂਗਰ ਤੱਕਕੇ ਉਸ।

 ਸ਼ਰਮਾਉਂਦੀ ਵੀ ਹੈ ਜ਼ਿੰਦਗੀ।

 ਮੌਤ ਪਰਾਹੁਣੀ ਭਾਵੇਂ ਸੱਚੀ।

 ਕਦੇ ਵੀ ਆਪਣੇ ਕਰ ਸਕਦੀ।

 ਝੂਠੇ ਦਾਅਵੇ ਭਾਵੇਂ ਕਰਦੀ।

 ਪਰ ਛਾ ਜਾਂਦੀ ਹੈ ਜ਼ਿੰਦਗੀ।

 ਸਰਬ ਤੂੰ ਕੁਦਰਤ ਦੀ ਦੀਵਾਨੀ।

 ਦੀਵਾਨੀ ਤੇਰੀ ਕੁਦਰਤ ਵੀ।

 ਓਸ ਸੁਨੇਹਾ ਭੇਜਿਆ ਤੈਨੂੰ।

 ਰੁੱਖਾਂ, ਕੁੱਖਾਂ, ਅੰਬਰਾਂ ਲਈ ਲਿਖ।

 ਕੁਦਰਤ ਤੇਰੇ ਵੰਸ਼, ਬਚਾਵਣ ਖਾਤਰ।

 ਸੁੱਚੇ ਸਾਹ ਭੇਜੂ ਹੱਥ ਜ਼ਿੰਦਗੀ।

 ਨਹੀਂ ਮਿਲ਼ਨਾ ਫੇਰ ਸੁਨਹਿਰੀ ਮੌਕਾ।

 ਮਾਣ ਸਕੋ ਤੇ ਮਾਣ ਲਓ।

 ਮਾਣਸ ਜਨਮ ਅਮੋਲਕ ਹੀਰੇ।

 ਚੱਲ ਸਿਜਦਾ ਕਰ ਜ਼ਿੰਦਗੀ।

📝 ਸੋਧ ਲਈ ਭੇਜੋ