ਇਜ਼ਹਾਰ ਕਰ
ਇਨਕਾਰ ਕਰ
ਮੈਂ ਮੁਜ਼ਰਮ ਹਾਂ
ਇਤਬਾਰ ਕਰ,
ਸਜਾ ਦੇ
ਵਜਾ ਦੇ
ਮੈਂ ਮੰਨਣਾ ਹੈ
ਰਜ਼ਾ ਦੇ,
ਰੋਈ ਨਾ
ਮੋਈ ਨਾ
ਛੱਡ ਗਿਆ
ਕੋਈ ਨਾ,
ਕਲੰਦਰ ਵੇਖ
ਅੰਦਰ ਵੇਖ
ਮਸਜਿਦ ਵੇਖ
ਮੰਦਰ ਵੇਖ,
ਹਿਸਾਬ ਕੀ
ਗੁਲਾਬ ਕੀ
ਦਿਲ ਦੀ ਸੁਣ
ਜਵਾਬ ਕੀ,
ਚੋਰ ਨਹੀੰ
ਸ਼ੋਰ ਨਹੀਂ
ਚੁੱਪ ਹਾਂ
ਕਮਜ਼ੋਰ ਨਹੀਂ,
ਦਾਤ ਬਖ਼ਸ਼
ਖੈਰਾਤ ਬਖ਼ਸ਼
ਵਸਲ ਵਾਲੀ
ਰਾਤ ਬਖ਼ਸ਼,
ਘੁੰਮਣਘੇਰੀ
ਸਾਂਝ ਪਕੇਰੀ
ਤੇਰਾ ਹੋਣਾ
ਉਮਰ ਲੰਮੇਰੀ,
ਤੇਰੇ ਬਾਰੇ
ਮੇਰੇ ਬਾਰੇ
ਕੀ ਕੋਈ ਜਾਣੇ
ਸਵੇਰੇ ਬਾਰੇ,
ਪਲਦਾ ਹਾਂ
ਬਲਦਾ ਹਾਂ
ਚੰਗਾ ਫਿਰ
ਚੱਲਦਾ ਹਾਂ ।