ਚਲੋ ਤਾਰੀਖ ਨੂੰ ਇੱਕ

ਚਲੋ ਤਾਰੀਖ ਨੂੰ ਇੱਕ ਖ਼ੂਬਸੂਰਤ ਹਾਦਸਾ ਦੇਈਏ

ਬੜੇ ਖਾਮੋਸ਼ ਨੇ, ਲੋਕਾਂ ਨੂੰ ਬੋਲਣ ਦਾ ਵਿਸ਼ਾ ਦੇਈਏ

ਨਹੀਂ ਨਗ਼ਮਾ ਬਣੇ ਤਾਂ ਦੋਸਤੋ ਬਣ ਕੇ ਲਤੀਫ਼ਾ ਹੀ,

ਘੜੀ ਪਲ ਵਾਸਤੇ ਰੋਂਦੇ ਜ਼ਮਾਨੇ ਨੂੰ ਹਸਾ ਦੇਈਏ

ਭਰੇ ਮੇਲੇ 'ਚ ਯਾਰੋ ਲੋਕ ਸਾਰੇ ਹੋ ਗਏ ਹੋ ਮੁਰਦਾ,

ਅਸੀਂ ਘਰ ਘਰ ਕਿਸੇ ਦੀ ਮੌਤ ਦਾ ਕੀਕਰ ਪਤਾ ਦੇਈਏ

ਨਹੀਂ ਕੁਝ ਹੋਰ ਕੇਵਲ ਸ਼ਬਦ ਹੀ ਤਾਂ ਕੋਲ ਨੇ ਸਾਡੇ,

ਚਲੋ ਕੁਝ ਆਖ ਕੇ ਹੀ ਜ਼ਿੰਦਗੀ ਨੂੰ ਹੌਸਲਾ ਦੇਈਏ । 

ਸਦਾ ਮਘਦੀ ਰਹੇ ਨਿਰਮਲ ਦਿਨਾਂ ਦੇ ਸੂਰਜੇ ਵਾਂਗੂੰ, 

ਹਯਾਤੀ ਨੂੰ ਰਤਾ ਕੁ ਇਸ਼ਕ ਦੀ ਅਗਨੀ ਛੁਹਾ ਦੇਈਏ।

ਜਫ਼ਾ ਕਰੀਏ ਮਗਰ ਏਦਾਂ ਕਿ ਯਾਰਾਂ ਨੂੰ ਵਫ਼ਾ ਜਾਪੇ, 

ਦਿਲਾਂ ਅੰਦਰ ਜਲਨ ਲੈ ਕੇ ਲਬਾਂ ਤੋਂ ਮੁਸਕਰਾ ਦੇਈਏ।

📝 ਸੋਧ ਲਈ ਭੇਜੋ