ਚੰਬੇ ਦੀ ਰਾਵੀ

ਕੁੜੀ ਚੰਬੇ ਦੀ ਉੱਤਰ ਪਹਾੜੋਂ

ਤੁਰ ਪਈ ਲਾਹੌਰ ਸ਼ਹਿਰ ਨੂੰ

ਚੀਲਾਂ ਉੱਚੀਆਂ

ਚਿਨਾਰ ਲੰਮੇ ਲੰਮੇ

ਚੁੰਮਦੇ ਨੇ ਓਹਦੀ ਪੈੜ ਨੂੰ

ਨਿਰੀ ਚਾਸ਼ਣੀ ਓਹ

ਕਾਸਣੀ ਜਿਹਾ ਓਹਦਾ ਰੰਗ

ਓਹਦੇ ਰੰਗ ਵਿੱਚ

ਡੁੱਬ ਕਈ ਹੋਏ ਨੇ ਮਲੰਗ

ਚੰਬੇ ਦੀ ਰਾਵੀ

ਜਾਂਦੀ ਰੋਜ਼ ਬਣ ਠਣ ਕੇ

ਜਾਂਦੀ ਮਿਲਣ ਝਨਾਬ ਨੂੰ

ਰਾਹੇ ਰਾਹੇ ਜਾਂਦੀ

ਗਲ਼ ਲਾਉਂਦੀ ਜਾਵੇ

ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ

ਓਹਦੇ ਪਾਣੀਆਂ ਤੇ ਲਿਖੇ

ਦਰਵੇਸ਼ਾਂ ਕਈ ਕਿੱਸੇ

ਜਿਹਨੂੰ ਅੱਜ ਤੱਕ ਸਾਰੇ ਲੋਕ ਪੜ੍ਹਦੇ

ਓਹਦੇ ਕੰਢਿਆਂ ਦੇ ਉੱਤੇ

ਰੂਹ ਵਲੀਆਂ ਦੀ ਵੱਸੇ

ਤਾਹੀਂ ਰਾਵੀ ਨੂੰ ਕਰਨ ਹਵਾਵਾਂ ਸਜਦੇ

ਓਹਦੇ ਪਾਣੀਆਂ ਦੀ ਕਲ-ਕਲ 'ਚੋਂ

ਸੁਣਾਂ ਵੰਝਲੀ ਤੇ ਕਦੇ ਮੈਂ ਰਬਾਬ ਨੂੰ

ਚੰਬੇ ਦੀ ਰਾਵੀ

ਜਾਂਦੀ ਰੋਜ਼ ਬਣ ਠਣ ਕੇ

ਜਾਂਦੀ ਮਿਲਣ ਝਨਾਬ ਨੂੰ

ਰਾਹੇ ਰਾਹੇ ਜਾਂਦੀ

ਗਲ਼ ਲਾਉਂਦੀ ਜਾਵੇ

ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ

ਰਾਵੀ ਜਿੱਥੋਂ ਜਿੱਥੋਂ ਲੰਘੇ

ਖ਼ੈਰਾਂ ਸਭ ਦੀਆਂ ਮੰਗੇ

ਰਾਵੀ ਪੜ੍ਹਦੀ ਨਮਾਜ਼ਾਂ ਹਰ ਪਹਿਰ ਤੇ

ਜੂਹਾਂ ਬੰਜਰ ਮੜੰਗੇ

ਰਾਹ ਰਿਜ਼ਕਾਂ ਦੇ ਰੰਗੇ

ਰੂਪ ਚੜ੍ਹਿਆ ਰਾਵੀ ਦੀ ਲਹਿਰ ਲਹਿਰ ਤੇ

ਕਦੇ ਵੇਖਾਂ ਮੈਂ ਉਸਦੀ ਨੁਹਾਰ ਨੂੰ

ਕਦੇ ਤੱਕਾਂ ਮੈਂ ਉਸ ਦੇ ਸ਼ਬਾਬ ਨੂੰ

ਚੰਬੇ ਦੀ ਰਾਵੀ

ਜਾਂਦੀ ਰੋਜ਼ ਬਣ ਠਣ ਕੇ

ਜਾਂਦੀ ਮਿਲਣ ਝਨਾਬ ਨੂੰ

ਰਾਹੇ ਰਾਹੇ ਜਾਂਦੀ

ਗਲ਼ ਲਾਉਂਦੀ ਜਾਵੇ

ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ।

📝 ਸੋਧ ਲਈ ਭੇਜੋ