ਛਣ ਛਣ ਝਾਂਜਰ ਖਣ ਖਣ ਵੰਗਾਂ

ਛਣ ਛਣ ਝਾਂਜਰ ਖਣ ਖਣ ਵੰਗਾਂ

ਤੈਥੋਂ ਮੈਂ ਕਿਹੜਾ ਸੁਰ ਮੰਗਾਂ

ਹੁਸਨ ਨੇ ਪੈਦਾ ਕਰ ਸੁੱਟੇ ਨੇ

ਕਿੰਨੇ ਨਗ਼ਮੇ ਕਿੰਨੀਂ ਜੰਗਾਂ

ਮੈਂ ਕੀ ਤੈਥੋਂ ਅੱਡ ਹਾਂ ਸੱਜਣਾਂ

ਫੇਰ ਕਿਊਂ ਤੇਰੇ ਕੋਲੋਂ ਸੰਗਾਂ

ਦੁੱਖ ਨੂੰ ਦੂਰ ਰੱਖੋ ਕੁਝ ਚਿਰ ਤਕ

ਕੱਚੀਆਂ ਨੇ ਦਿਲ ਦੀਆਂ ਉਮੰਗਾਂ

📝 ਸੋਧ ਲਈ ਭੇਜੋ