ਚੱਲ ਨੀ ਨਿੱਕੀਏ ਚਿੜੀ ਚੀਕ ਪਈ ਗੁਰੁ ਦੁਆਰੇ ਹੋ ਆਈਏ।
ਗੁਰੂਆਂ ਦੀ ਬਾਣੀ ਅਪਣਾਕੇ ਆਪਣਾ ਜੀਵਨ ਸਫਲ ਬਣਾਈਏ।
ਹੋਇਆ ਸਵੇਰਾ ਨਾਹ ਧੋ ਅੜੀਏ ਬਾਹੀਂ ਬਸਤਾ ਪਾ ਲੈ,
ਮਾਤ ਪਿਤਾ ਦੇ ਚਰਨ ਛੁਹ ਲਈਏ ਪੜ੍ਹਨ ਸਕੂਲੇ ਜਾਈਏ।
ਦਿਲਵਿੱਚ ਧਾਰ ਲੈ ਅਸੀਂ ਵਸਾਉਣੀ ਦਿਲਵਿੱਚ ਸੁੱਚੜੀਸਿੱਖਿਆ,
ਜਿਗਰਾ ਕਰਕੇ ਜੰਮੀਆਂ ਮਾਂ ਨੇ ਕੁੱਖ ਉਸਦੀਦਾ ਮਾਣ ਵਧਾਈਏ।
ਪੜ੍ਹ ਪੜ੍ਹ ਸਭ ਕਿਤਾਬਾਂ ਕੈਦੇ ਹਰ ਇੱਕ ਸ਼ਬਦ ਤੇ ਅੱਖਰ ਸਿੱਖੀਏ,
ਕਿੱਦਾਂ ਰੱਖਣਾਂ ਸਾਫ ਦੁਆਲਾ ਆ ਘਰ ਘਰ ਗੱਲ ਪਹੁੰਚਾਈਏ।
ਧਰਤੀ ਸੂਰਜ ਚੰਦ ਤੇ ਤਾਰੇ,ਭੇਤ ਪਾ ਲਈਏ ਦੂਨੀਆਂ ਦੇ ਸਾਰੇ,
ਗੁਰੂਆਂ ਦਾ ਲੜ ਫੜ੍ਹ ਕੇ ਭੈਣੇ ਅੰਬਰ ਘੁੰਮ ਘੁੰਮ ਆਈਏ।
ਜੰਮਣ ਤੋਂ ਪਹਿਲਾਂ ਨਾ ਮਾਰਨ ਐਸਾ ਕੋਈ ਇਤਹਾਸ ਸਿਰਜੀਏ,
ਨਿਰਭਰ ਹੋ ਕੇ ਆਪਣੇ ਪੈਰੀਂ ਆ ਆਪਣੀ ਕਦਰ ਪੁਆਈਏ।
ਵਿੱਦਿਆ ਦਾ ਹੀ ਦਾਜ ਬਣਾਉਣਾ ਵਿੱਦਿਆ ਦੇ ਤੰਦ ਕੱਤਣੇ ਸਾਰੇ,
ਜਿੱਥੇ ਜਾਈਏ ਵਿੱਦਿਆ ਲੈ ਕੇ ਵਿੱਦਿਆ ਦਾ ਚਾਨਣ ਫੈਲਾਈਏ।
ਉੱਠ ਨੀ ਕੋਮਲ , ਤੁਰ ਨੀ ਸਰਘੀ ਬਾਹੀਂ ਬਸਤਾ ਪਾ ਲੈ,
ਚਾਨਣਦੀਆਂ ਕਿਰਨਾ ਦਾ ਬੂਟਾ ਹਰਵਿੰਦਰ ਦੇ ਘਰ ਲਾ ਆਈਏ।