ਚੰਗਾ ਏ ਜਾਂ ਮੰਦਾ ਏ

ਚੰਗਾ ਏ ਜਾਂ ਮੰਦਾ ਏ

ਬੰਦੇ ਵਿਚ ਇੱਕ ਬੰਦਾ ਏ

ਇੰਜ ਦੀ ਵੀ ਇੱਕ ਆਰੀ ਜੇ

ਜਿਹਨੂੰ ਮੁੱਠ ਨਾ ਦੰਦਾ ਏ

ਤੇਰੇ ਦੇਸ ਹਕੂਮਤ ਹੈ

ਸਾਡੇ ਦੇਸ਼ 'ਚ ਧੰਦਾ ਏ

ਇੱਥੇ ਜਿਹੜੇ ਪੱਧਰ ਨੇ

ਉਹਨਾਂ ਉੱਤੇ ਰੰਦਾ ਏ

ਸਾਡੇ ਗਲ਼ ਗੁਲਾਮੀ ਦਾ

ਹਾਲੇ ਸੌ ਸੌ ਫੰਦਾ ਏ

ਗੰਦੇ ਜਿਹੇ ਨੇ ਸਾਨੂੰ ਵੀ

ਕੀਤਾ ਹਰ ਥਾਂ ਗੰਦਾ ਏ

‘ਸੰਧੂ’ ਜਗ ਦੇ ਦਫ਼ਤਰ ਵਿਚ

ਜੀਵਨ ਰੋਗ ਪਲੰਦਾ ਏ

📝 ਸੋਧ ਲਈ ਭੇਜੋ