ਚੰਗਾ ਹੋਇਆ ਫੁੱਲਾਂ ਵਾਂਗ ਮਹਿਕਣਾ ਸਿਖਾ ਗਿਆ
ਬਦਲੇ ਜਿਵੇਂ ਰੰਗ ਜ਼ਮਾਨਾ ਬਦਲਣਾ ਸਿਖਾ ਗਿਆ
ਕਿਵੇਂ ਚੇਹਰੇ ਤੋਂ ਪੂੰਝੀਦੀ ਆ ਕਾਲਖ ਉਦਾਸੀਆਂ ਦੀ
ਪੁੰਨਿਆਂ ਦੇ ਚੰਨ ਵਾਂਗ ਓਹ ਚਮਕਣਾ ਸਿਖਾ ਗਿਆ
ਜਾਬਰ ਦੇ ਜ਼ੁਲਮ ਸਾਹਵੇਂ ਗਰਦਨ ਨਾ ਝੁਕ ਜਾਵੇ
ਤੇਜ ਧਾਰ ਸ਼ਮਸ਼ੀਰ ਵਾਂਗ ਲਿਸ਼ਕਣਾ ਸਿਖਾ ਗਿਆ
ਨਕਾਬ ਨੇ ਹਰ ਚੇਹਰੇ ਤੇ ਤੂੰ ਅੱਖਾਂ ਤੋਂ ਪੜਿਆ ਕਰ
ਪਹਿਲੀ ਨਜ਼ਰ ਚ ਬੰਦੇ ਨੂੰ ਪਰਖਣਾ ਸਿਖਾ ਗਿਆ
ਥੱਬਾ ਲਫ਼ਜ਼ਾਂ ਦਾ ਓਹ ਮੇਰੀ ਝੋਲੀ ਚ ਧਰ ਗਿਆ
ਬਹਿ ਕੇ ਇਕਾਂਤ ਚ ਗ਼ਜ਼ਲ ਸਿਰਜਣਾ ਸਿਖਾ ਗਿਆ