ਚੰਨ ਜਿਹਾ ਮੁਖੜਾ ਸੁਹਣੀਏ ਨੀ ਤੇਰਾ
ਦਿਲ ਥੱਕਦਾ ਨਈਓਂ ਤੱਕ ਤੱਕ ਤੱਕ।
ਰੂਹ ਮੇਰੀ ਵਿੱਚ ਡੇਰਾ ਲਾਇਆ
ਦਿਲ ਝੱਲਾ ਧੜਕੇ ਧਕ ਧਕ ਧਕ।
ਜੱਗ ਦੇ ਧੰਦੇ ਜ਼ਰਾ ਨਾ ਭਾਉਂਦੇ
ਇਹ ਲੱਗਣ ਸਾਰੇ ਬਕ ਬਕ ਬਕ।
ਟੋਰ ਮਟਕਦੀ ਨੈਣ ਨਸ਼ੀਲੇ
ਡੁੱਬ ਗਇਓਂ, ਮੈਂ ਲਕ ਲਕ ਲਕ।
ਸੁਰਾਹੀ, ਮਦਿਰਾ ਤੂੰ ਜਾਮ ਪਯਾਲਾ
ਪੀ ਜਾਵਾਂ ਤੈਨੂੰ ਗਟ ਗਟ ਗਟ।
ਅੱਧ ਖੁੱਲੀਆਂ ਅੱਖਾਂ ਭਿੱਜੀਆਂ ਜ਼ੁਲਫਾਂ
ਹਰ ਮਹਿਕੇ ਤੇਰੀ ਲਟ ਲਟ ਲਟ।
ਲਹਿਰਾ ਕੇ ਜਦ ਗੇੜਾ ਮਾਰੇਂ
ਹਰ ਦਿਲ ਤੇ ਵੱਜੇ ਸਟ ਸਟ ਸਟ।
ਬਾਜ ਤੇਰੇ ਹੈ ਜੀਣਾ ਔਖਾ
ਮਿਲ ਜਾਵੀਂ ਕੱਢ ਝਟ ਝਟ ਝਟ।
ਚੰਨ, ਤਾਰੇ, ਫੁੱਲ, ਸੌਖ਼ ਹਵਾਵਾਂ
ਨਾਂ ਤੇਰਾ ਜਪਦੇ ਰਟ ਰਟ ਰਟ।
ਸ਼ਬ ਜੋਬਨ, ਚੰਨ ਦੂਜਾ ਚੜ੍ਹਿਆ
ਤੂੰ ਚੰਨ ਦੇ ਕੱਢਤੇ ਵਟ ਵਟ ਵਟ।
‘ਉੱਪਲ’ ਹੈ ਜੀਵਨ ਬੜਾ ਅਮੋਲਕ
ਐਵੇਂ ਨਾ ਸਮਝੀਂ ਘਟ ਘਟ ਘਟ।