ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ

ਮੈਨੂੰ ਮੈਂਡੇ ਪਿਆਰ ਨੀਆਂ ਘੜੀਆਂ ਚਿਤਾਰਨਾ

ਤੱਕ ਤੱਕ ਹੱਸਣਾ ਤੇ ਦਿਲ ਪਿਆ ਖੁੱਸਣਾ

ਦੂਰ ਦੂਰ ਰਹਿ ਕੇ ਮੈਂਡੇ ਨੇੜੇ ਪਿਆ ਵੱਸਣਾ

ਜਗਦਾ ਦਿਲ ਮੈਂਡੇ ਦੀਵਾ ਗੁੱਝੇ ਪਿਆਰ ਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ

ਕਦੇ ਕਦੇ ਬੱਦਲਾਂ ਨੀ ਓਟੇ ਪਿੱਛੋਂ ਤੱਕਣਾ

ਝੱਕ ਝੱਕ ਤੱਕਣਾ ਤੇ ਤੱਕ ਤੱਕ ਝੱਕਣਾ

ਕਦੇ ਮੈਂਡੇ ਕੋਲ਼ ਕੇ ਬਾਂਹਵਾਂ ਨੂੰ ਪਸਾਰਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ

ਰੁੱਖਾਂ ਦਿਆਂ ਪੱਤਰਾਂ ਚੋਂ ਝਾਤ ਪਿਆ ਪਾਨਾ ਏਂ

ਕੋਲ਼ ਜਾ ਕੇ ਤੱਕਾਂ ਤੇ ਉਹ ਲੁਕ ਲੁਕ ਜਾਨਾ ਏਂ

ਓਪਰਾ ਸਿੱਖਿਆ ਢੰਗ ਉਸ ਪਿਆਰ ਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਿਲ੍ਹਾਰਨਾ

📝 ਸੋਧ ਲਈ ਭੇਜੋ